ਬਿਮਾਰੀਆਂ ਤੋ ਸੁਰਖਿਆ ਲ਼ਈ ਟੀਕਾਕਰਨ ਜਰੂਰੀ-ਡਾ.ਹਰਭਜਨ ਰਾਮ
ਗੁਰਦਾਸਪੁਰ , 7 ਮਈ 2024 :
ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਾਈਲਡ ਡੈਥ ਰੀਵਿਓ ਮੀਟਿੰਗ ਹੌਈ। ਮੀਟਿੰਗ ਵਿਚ 11ਕੇਸ ਵਿਚਾਰੇ ਗਏ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ
ਨੇ ਕਿਹਾ ਕਿ ਬਚਿਆਂ ਦਾ ਸੰਪੂਰਨ ਟੀਕਾਕਰਨ ਕੀਤਾ ਜਾਵੇ।ਟੀਕਾਰਰਨ, ਬਚਿਆਂ ਨੂੰ ਬੀਮਾਰੀਆਂ ਤੋ ਬਚਾਉਂਦਾ ਹੈ। ਜਨਮ ਤੋ ਲੈ ਕੇ 9ਮਹੀਨੇ ਤਕ ਪੂਰਨ ਜਦਕਿ 2ਸਾਲ ਤਕ ਸੰਪੂਰਨ ਟੀਕਾਕਰਨ ਕਰਵਾਇਆ ਜਾਵੇ। ਸਿਹਤ ਵਿਭਾਗ 100 ਫੀਸਦੀ ਟੀਕਾਕਰਨ ਦਾ ਟੀਚਾ ਪੂਰਾ ਕਰਨ ਲਈ ਯਤਨਸ਼ੀਲ ਹੈ, ਜਿਸ ਲਈ ਲ਼ੋਕਾਂ ਦਾ ਸਹਿਯੋਗ ਜਰੂਰੀ ਹੈ।ਉਨਾਂ ਸਿਹਤ ਕਾਮਿਆਂ ਨੂੰ ਹਿਦਾਇਤ ਕੀਤੀ ਕਿ ਟੀਕਾਕਰਨ ਦਾ ਰਿਕਾਰਡ ਆਨਲਾਈਨ ਕੀਤਾ ਜਾਵੇ।
ਉਨਾਂ ਕਿਹਾ ਕਿ ਬਚਿਆਂ ਦੀ ਮੌਤ ਦਰ ਘਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਹਰੇਕ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਐਮਸੀਪੀ ਕਾਰਡ ਨੂੰ ਧਿਆਨ ਨਾਲ ਪੜਣ ਅਤੇ ਕਾਰਡ ਤੇ ਦਿਤੀਆਂ ਹਿਦਾਇਤਾਂ ਦੀ ਪਾਲਨਾ ਕੀਤੀ ਜਾਵੇ।
ਇਸ ਮੌਕੇ ਡਾ. ਭਾਸਕਰ ਸ਼ਰਮਾ,ਮਾਸ ਮੀਡੀਆ ਅਫਸਰ ਵਿਜੇ ਠਾਕੁਰ, ਨੀਰਜ ਆਦਿ ਹਾਜਰ ਸਨ।